*ਸਰੋਂ ਦੀਆਂ ਗੰਦਲਾ ......ਸਾਰੀਆਂ ਗੁਣਕਾਰੀ ਚੀਜ਼ਾ ਨੂੰ ਇੱਕਠਾ ਕਰਨ ਦਾ ਸਾਧਨ
*ਪਾਲਕ ..
ਵਿਟਾਮਿਨ ਏ. ਬੀ. ਸੀ., ਆਇਰਨ ਅਤੇ ਕੈਲਸ਼ੀਅਮ
ਨਾਲ ਭਰਪੂਰ ਹੁੰਦਾ ਹੈ |ਖੂਨ ਵਿਚ ਗੂਲੋਕੋਜ਼ ਦਾ ਪੱਧਰ ਘੱਟ ਕਰਦਾ ਹੈ |ਕੋਲੈਸਟ੍ਰੋਲ
ਦੀ ਮਾਤਰਾ ਕੰਟ੍ਰੋਲ ਕਰਦਾ ਹੈ |ਦਿਮਾਗ਼ੀ ਥਕਾਨ ਦੂਰ ਕਰਦਾ ਹੈ | ਅੱਖਾਂ ਦੀ ਰੌਸ਼ਨੀ
ਵਧਾਉਦਾ ਹੈ |
*ਬਾਥੂ ..
ਇਸ ਵਿਚ ਲੋਹਾ ਬਹੁਤ ਮਾਤਰਾ ਵਿਚ ਹੁੰਦਾ ਹੈ ,ਜੋ ਮਹਿੰਗੇ ਫਰੂਟ ਦੀ
ਭਰਪਾਈ ਕਰਦਾ ਹੈ | ਗੁਰਦੇ ਦੇ ਰੋਗ ਪਿਸ਼ਾਬ ਦੀ ਜਲਨ ਦੂਰ ਕਰਦਾ ਹੈ |ਪੇਟ ਦੇ
ਕੀੜੇ ਪੈਦਾ ਹੋਣ ਤੋ ਰੋਕਦਾ ਹੈ | ਚਮੜੀ ਰੋਗ ਦਦ ਫੋੜਾ ਫੁੰਸੀ ਠੀਕ ਕਰਦਾ ਹੈ | ਸਾਗ
loading...
ਖਾਣ ਨਾਲ ਕਈ ਲੋਕਾਂ ਨੂੰ ਪੇਟ ਗੈਸ ਦੀ ਸ਼ਿਕਾਇਤ ਹੋ ਜਾਂਦੀ ਹੈ ,ਬਾਥੂ ਓਸ ਨੂੰ
ਕੰਟ੍ਰੋਲ ਕਰਦਾ ਹੈ ,ਇਸ ਲਈ ਬਾਥੂ ਦਾ ਸਰੋਂ ਦੇ ਸਾਗ ਵਿਚ ਖਾਸ ਸਥਾਨ ਹੈ |
*ਮੇਥੇ ..
ਸਰੀਰ ਨੂੰ ਹੋਣ ਵਾਲੀ ਹਰ ਤਰਹ ਦੀ ਬੈ ਬਾਦੀ ਨੂੰ ਰੋਕਦੇ ਹਨ |
*ਅਦਰਕ ..
ਇਸ ਵਿਚ ਪ੍ਰੋਟੀਨ , ਕਾਰਬੋਹਾਈਡਰੇਟ , ਖਣਿਜ, ਕੈਲਸ਼ੀਅਮ
, ਫਾਸਫੋਰਸ , ਆਇਰਨਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਟਾਮਿਨ ਏ, ਵਿਟਾਮਿਨ
ਬੀ, ਵਿਟਾਮਿਨ ਸੀ, ਆਇਉਡੀਨ, ਕਲੋਰੀਨ, ਵੀ ਹੁੰਦੇ ਹਨ ।ਇਹ ਵੀਰਜ ਵਰਧਕ
ਹੁੰਦਾ ਹੈ |ਪਾਚਣ ਸ਼ਕਤੀ ਠੀਕ ਰਖਦਾ ਹੈ |ਸਰੀਰ ਨੂੰ ਮਜਬੂਤੀ ਦਿੰਦਾ ਹੈ |
*ਲਸਣ .
ਲਸਣ ਠੰਡ 'ਚ ਹੋਣ ਵਾਲੇ ਇਨਫੈਕਸ਼ਨ ਤੋਂ ਬਚਾਉਂਦਾ ਹੈ।ਲਸਣ ਖੂਨ
'ਚ ਕਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ ਰੱਖਦਾ ਹੈ| ਲਸਣ ਦੀ ਵਰਤੋਂ ਨਾਲ ਕੈਂਸਰ
ਦਾ ਖਤਰਾ ਘੱਟ ਜਾਂਦਾ ਹੈ| ਲਸਣ ਹਰ ਦਲ ਸਬਜੀ ਚ ਵਰਤ|ਇਸ ਦੀ ਵਰਤ ਨਾਲ
ਦੰਦਾਂ ਦੀਆਂ ਹੱਡੀਆਂ ਦੇ ਨੇੜੇ ਹੋਣ ਵਾਲੇ ਇਨਫੈਕਸ਼ਨ ਤੋਂ ਬਚਤ ਹੁੰਦੀ ਹੈ।
* ਪਿਆਜ .
ਪਿਆਜ 'ਚ ਮੌਜੂਦ ਐਂਟੀਆਕਸੀਡੈਂਟ ਉਮਰ ਦੇ ਨਾਲ ਚਮੜੀ 'ਤੇ
ਨਜ਼ਰ ਆਉਣ ਵਾਲੀਆਂ ਝੁਰੜੀਆਂ ਅਤੇ ਰੇਖਾਵਾਂ ਨੂੰ ਰੋਕਦੇ ਹਨ।ਪਿਆਜ
ਰੋਗਾਣੂਰੋਧੀ, ਜੀਵਾਣੂ ਰੋਧੀ ਗੁਣਾਂ ਕਾਰਨ ਮੁਹਾਸਿਆਂ ਦੇ ਇਲਾਜ 'ਚ ਵੀ ਮਦਦ
ਕਰਦਾ ਹੈ। ਤਣਾਅ ਨੂੰ ਘੱਟ ਕਰਦਾ ਹੈ |ਦਿਲ ਨੂੰ ਤਾਕਤ ਦਿੰਦਾ ਹੈ |ਕਲੈਸਟਰੋਲ
ਦਿਲ ਦੇ ਰੋਗ ਹੋਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪਿਆਜ 'ਚ ਮੌਜੂਦ
ਗੰਧਕ ਕਲੈਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ।
*ਹਰੀ ਮਿਰਚ
ਹਰੀ ਮਿਰਚ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਕਢਦੀ ਹੈ | ਹਰੀਆਂ ਮਿਰਚਾਂ 'ਚ
ਵਿਟਾਮਿਨ ਸੀ ਦੀ ਮੌਜੂਦਗੀ ਸਰੀਰ ਨੂੰ ਖਾਂਸੀ, ਜ਼ੁਕਾਮ ਅਤੇ ਸਾਹ ਸੰਬੰਧੀ ਹੋਰ
ਸਮੱਸਿਆਵਾਂ ਤੋਂ ਬਚਾਓਂਦੀ ਹੈ | ਮੋਟਾਪੇ ਤੋਂ ਪੀੜਤ ਲੋਕਾਂ 'ਚ ਕੋਲੈਸਟ੍ਰਾਲ ਦੇ ਪੱਧਰ
ਨੂੰ ਘੱਟ ਕਰਨ 'ਚ ਸਹਾਇਕ ਹੁੰਦੀ ਹੈ , ਅਤੇ ਭਾਰ 'ਤੇ ਕੰਟਰੋਲ ਰੱਖਣ 'ਚ ਵੀ
ਸਹਾਇਕ ਹੁੰਦੀ ਹੈ।
ਸਰੋ ਦੇ ਸਾਗ ਨਾਲ ਅਕਸਰ ਸਲਾਦ ਦੇ ਰੂਪ ਚ ਮੂਲੀ ਦੀ ਵਰਤੋਂ ਹੁੰਦੀ ਹੈ |
ਮੂਲੀ ਦੀ ਤਸੀਰ ਗਰਮ ਹੁੰਦੀ ਹੈ ,ਇਹ ਭੁਖ ਵਧਾਉਂਦੀ ਹੈ |
loading...
ਬਵਾਸੀਰ ਨੂੰ ਠੀਕ ਕਰਦੀ ਹੈ |
ਪੇਟ ਨੂੰ ਸਾਫ਼ ਕਰਦੀ ਹੈ |ਦਿਲ ਨੂੰ ਤਾਕਤ ਦਿੰਦੀ ਹੈ |
No comments:
Post a Comment